ਬ੍ਰਮਿੰਘਮ ਵਿੱਚ ਚਲ ਰਹੀਆਂ ਕਾਮਨ ਵੈਲਥ ਗੇਮਜ਼ ਵਿੱਚ ਭਾਰਤ ਦੇ ਖਾਤੇ ਵਿੱਚ ਲਗਾਤਾਰ ਜਿੱਤ ਦਾ ਦੌਰ ਜਾਰੀ ਹੈ I ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਨੇ 14ਵਾਂ ਮੈਡਲ ਭਾਰਤ ਦੀ ਝੋਲੀ ਵਿੱਚ ਪਾਇਆ ਹੈ I ਇਹ ਕਾਂਸੀ ਦਾ ਤਗਮਾ ਲਵਪ੍ਰੀਤ ਨੇ ਵੇਟ ਲਿਫਟਿੰਗ 'ਚ 109 ਕਿੱਲੋ ਗ੍ਰਾਮ ਵਰਗ ਵਿੱਚ ਸਨੈਚ 'ਚ 163 ਕਿੱਲੋ ਗ੍ਰਾਮ ਅਤੇ ਕਲੀਨ ਜਰਕ 'ਚ 192 ਕਿੱਲੋ ਗ੍ਰਾਮ ਭਰ ਨਾਲ ਕੁੱਲ 355 ਕਿੱਲੋ ਗ੍ਰਾਮ ਭਰ ਚੁੱਕ ਕੇ ਹਾਸਿਲ ਕੀਤਾ ਹੈ I 24 ਸਾਲਾ ਲਵਪ੍ਰੀਤ ਦੀ ਜਿੱਤ ਤੋਂ ਬਾਅਦ ਉਸਦੇ ਪਰਿਵਾਰ ਅਤੇ ਪਿੰਡ 'ਚ ਖੁਸ਼ੀ ਲਹਿਰ ਦੌੜ ਗਈ ਹੈ I